Saturday, August 15, 2009

ਤੁੰ ਮੇਰੇ...

ਤੁੰ ਮੇਰੇ
ਹੋਂਦ ਵਿਹੁਣੇ ਜਿਸਮ ਚ ਹੋਂਦ ਦਾ ਅਹਿਸਾਸ ਏ...

ਤੁੰ ਮੇਰੇ
ਅਮੁੱਕ ਸਫਰ ਦੀ ਸੁਰੁਆਤ ਏ...

ਤੁੰ ਮੇਰੇ
ਭਟਕਣਾ ਦੀ ਨਿਰੰਤਰ ਤੁਰੀ ਜਾਂਦੀ ਤਲਾਸ਼ ਏ...

ਤੁੰ ਮੇਰੇ
ਸੁਆਲਾਂ ਦੇ ਜੁਆਬਾਂ ਉਪੱਰ ਲੱਗਿਆ ਪ੍ਸ਼ਨ ਚਿੰਨ ਏ...

ਤੁੰ ਮੇਰੇ
ਅਧੱ-ਸੁੱਤੇ ਸੁਫਨਿਆ ਦੀ ਅੱਖ ਚ ਪੈਂਦੀ ਰੜਕ ਦੀ ਤੜਪ ਏ...

ਤੁੰ ਮੇਰੇ
ਖਾਮੋਸੀ ਦੇ ਜਜੀਰੇ ਨੁੰ ਕੋਹਾਂ ਤੀਕ ਚੀਰਦੀ 'ਵਾਜ ਏ...

ਤੁੰ ਮੇਰੇ
ਸੁੰਨੇ ਰਾਹਾਂ'ਚ ਲਟ-ਲਟ ਬਲਦਾ, ਬੁਝਦਾ ਤੇ ਫਿਰ ਜਗਦਾ ਚਿਰਾਗ ਏ...

ਤੁੰ ਮੇਰੇ
ਹੋਂਦ ਵਿਹੁਣੇ ਜਿਸਮ ਚ ਹੋਂਦ ਦਾ ਅਹਿਸਾਸ ਏ...